ਚੰਡੀਗੜ੍ਹ : ਪੂਰੇ ਦੇਸ਼ ਦੇ ਫੌਜੀ ਸਕੂਲਾਂ ਵਿਚ ਵਿਦਿਅਕ ਸ਼ੈਸ਼ਨ 2021-22 ਵਿਚ ਦਾਖਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤਕ ਬਿਨੈ ਮੰਗੇ ਹਨ| ਹਰਿਆਣਾ ਵਿਚ ਸਥਿਤ ਦੋ ਫੌਜੀ ਸਕੂਲਾਂ ਨਾਂਟ ਫੌਜੀ ਸਕੂਲ ਕੁੰਜਪੁਰਾ (ਕਰਨਾਲ) ਅਤੇ ਫੌਜੀ ਸਕੂਲ ਰਿਵਾੜੀ ਵਿਚ ਦਾਖਲਾ ਲੈਣ ਦੇ ਇਛੁੱਕ ਮੁੰਡੇ ਤੇ ਕੁੜੀਆਂ ਆਨਲਾਇਨ ਬਿਨੈ ਕਰ ਸਕਦੇ ਹਨ| ਇਹ ਪਹਿਲਾ ਮੌਕਾ ਹੈ ਕਿ ਫੌਜੀ ਸਕੂਲ ਵਿਚ ਛੈਵੀਂ ਕਲਾਸ ਤੋਂ ਬੇਟੀਆਂ ਨੂੰ ਵੀ ਪੜਨ ਦਾ ਮੌਕਾ ਦਿੰਤਾ ਜਾ ਰਿਹਾ ਹੈ| ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਅਗਲੇ ਸਾਲ 10 ਜਨਵਰੀ, 2021 ਨੂੰ ਨਿਰਧਾਰਿਤ ਪ੍ਰੀਖਿਆ ਕੇਂਦਰਾਂ 'ਤੇ ਹੋਵੇਗੀ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਆ ਕਿ ਪ੍ਰਵੇਸ਼ ਪ੍ਰੀਖਿਆ ਰਾਹੀਂ ਛੇਵੀਂ ਅਤੇ ਨੌਵੀਂ ਕਲਾਸ ਦੇ ਦਾਖਲੇ ਹੋਣਗੇ| ਉਨਾਂ ਨੇ ਦਸਿਆ ਕਿ ਕਲਾਸ 6ਤੋਂ ਦਾਖਲੇ ਲਈ ਵਿਦਿਆਰਥੀ ਦਾ ਜਨਮ 1 ਅਪ੍ਰੈਲ, 2009 ਤੋਂ 31 ਮਾਰਚ, 2011 ਦੇ ਵਿਚ ਹੋਣਾ ਚਾਹੀਦਾ ਹੈ| ਇਸ ਤਰਾ, 9ਵੀਂ ਕਲਾਸ ਵਿਚ ਦਾਖਲੇ ਲਈ ਵਿਦਿਆਰਥੀ ਦਾ ਜਨਮ 1 ਅਪ੍ਰੈਲ, 2006 ਤੋਂ 31 ਮਾਰਚ, 2008 ਦੇ ਵਿਚ ਹੋਣਾ ਚਾਹੀਦਾ ਹੈ|